歌词
ਇੱਕ ਸੂਰਤ ਤੇਰੀ ਹੱਸਦੀ ਦੀ
ਗੁੱਟ ਬਟਨ ਵਾਲਾਂ 'ਤੇ ਕੱਸਦੀ ਦੀ
ਤਸਵੀਰ ਨਹੀਂ ਮਿਟਦੀ ਦਿਲ 'ਚੋਂ ਨੀ
ਤੇਰੀ ਢਾਕਾਂ 'ਤੇ ਹੱਥ ਰੱਖਦੀ ਦੀ
ਯਾਰ ਵੀ ਪੁੱਛਦੇ "ਕੀ ਹੋਇਆ?"
ਕਹਿੰਦੇ, "ਸੈਟ ਨਹੀਂ ਲੱਗਦਾ, ਹਾਣ ਦਿੱਏ"
ਜਦੋਂ ਚੇਤਾ ਤੇਰਾ ਆ ਜਾਂਦਾ, ਮੇਰਾ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਫਿਰ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਗ਼ਮਗੀਨ ਹੁਣੇ ਆਂ, ਗਾ ਲਈਏ ਕਮਲ ਹੀਰ ਦੇ ਗੀਤ, ਕੁੜੇ
ਉਸ ਸਮੇਂ ਦੇ ਵਾਂਗੂ ਜੱਟ ਨੇ ਵੀ ਤੇਰੀ ਯਾਦ 'ਚ ਜਾਣਾ ਬੀਤ, ਕੁੜੇ
ਜਦ ਖੋ ਪੈਂਦੀ ਤੈਨੂੰ ਵੇਖਣ ਦੀ, ਮੇਰਾ ਲੱਗ ਜੇ ਗੇੜਾ ਰੋਜ਼ ਦਾ ਨੀ
ਨਾਲ ਦਾ ਹੀ ਆ ਪਿੰਡ ਤੇਰਾ, ਕੋਈ ਬਾਰਡਰ ਤਾਂ ਨਹੀਂ ਫੌਜ ਦਾ ਨੀ
ਪਰ ਪਿੰਡ ਤੇਰੇ ਵਿਚ Ford ਉੱਤੇ, ਹੁਣ deck ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਮੇਰਾ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਫਿਰ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਹਾਏ, ਇਸ਼ਕ 'ਚ ਮਿਲਿਆ ਤਗਮਾ ਐਂ ਜਿਉਂ ਅੱਖ 'ਚੋਂ ਸਤਲੁਜ ਵਗਦਾ ਨੀ
Plague ਤੋਂ ਭੈੜਾ ਰੋਗ ਏਹ, ਹੁਣ ਮੋੜਾ ਪੈਂਦਾ ਲੱਗਦਾ ਨਹੀਂ
ਬਦਲ ਕੇ ਨਾਮ ਚਲਾਉਣੀ ਐਂ ਜਾਂ ID ਫਿਰ ਚਲਾਈ ਨਹੀਂ
ਮੈਂ ਸਾਰੀ ਦਿਤੀ ਫ਼ਰੋਲ, ਕੁੜੇ, Facebook ਤੋਂ ਤੂੰ ਥਿਆਈ ਨਹੀਂ
ਬਲਕਾਰ message ਅੱਜ ਵੀ ਕਰਦਾ, ਨੀਲਾ ਟਿਕ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਮੇਰਾ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਫਿਰ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਓ, ਕਠੀਆਂ ਰੱਲ ਲੁੱਟਿਆ, ਕਿਸਮਤ 'ਤੇ ਤੇਰਾ ਇਕ ਆਸ
ਹਾਏ, ਕਠੀਆਂ ਨੇ ਰੱਲ ਲੁਟਿਆ ਨੀ, ਕਿਸਮਤ 'ਤੇ ਤੇਰਾ ਇਕ ਆਸ
ਇਸ਼ਕ ਦੀ ਸੂਲੀ ਚੜ੍ਹ ਮਰਿਆ, ਹਾਏ, ਬੇਬੇ ਦਾ ਪੁੱਤ ਜੇਠਾ ਨੀ
ਰੋਈਆਂ ਦੇ ਪਾ ਰਾਹ ਛੱਡ ਗਈ, ਤੂੰ ਆਪ ਤਾਂ ਗਈ ਵਲੈਤ, ਕੁੜੇ
ਸਾਡੇ ਹੱਥ ਲਈ ਲਕੀਰ ਗਈ ਕੋਈ NRI. ਡਕੇਤ, ਕੁੜੇ
ਦੋ ਕਮਰੇਆਂ ਦਾ ਘਰ ਮੇਰਾ ਆਇਆ ਫਿਟ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਮੇਰਾ ਚਿੱਤ ਨਹੀਂ ਲੱਗਦਾ, ਹਾਣ ਦਿੱਏ
ਜਦੋਂ ਚੇਤਾ ਤੇਰਾ ਆ ਜਾਂਦਾ, ਫਿਰ ਚਿੱਤ ਨਹੀਂ ਲੱਗਦਾ, ਹਾਣ ਦਿੱਏ