Lyrics
ਮਧਾਣੀਆਂ
ਹਾਏ-ਓਏ, ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਹਾਏ-ਓਏ, ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਛੋਲੇ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ
ਲੋਈ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਕੀਤਾ
ਮੇਰੇ ਆਪਣੇ ਵੀਰਾ ਨੇ
ਡੋਲਾ ਟੋਰ ਕੇ ਅਗਾ ਨੂੰ ਕੀਤਾ, ਹਾਏ
ਮੇਰੇ ਆਪਣੇ ਵੀਰਾ ਨੇ
ਡੋਲਾ ਟੋਰ ਕੇ ਅਗਾ ਨੂੰ ਕੀਤਾ, ਹਾਏ
ਮਧਾਣੀਆਂ
ਗਲੀਆਂ
ਮਾਵਾਂ-ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ
ਮਾਵਾਂ-ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ
ਮਧਾਣੀਆਂ, ਮਧਾਣੀਆਂ