Şarkı Sözleri
ਜੱਟੀ ਐ ਬਰੂਦ ਵਰਗੀ
ਵੇ ਜੱਟੀ ਐ ਬਰੂਦ ਵਰਗੀ, ਰੱਖੇ ਰੌਂਦਾਂ ਨਾ' ਯਰਾਨੇ ਲਾ ਕੇ
ਫੁੱਲ ਤੇਰੇ ਸੜ ਜਾਣਗੇ... (ਸੜ ਜਾਣਗੇ)
ਤੇਰੇ ਫੁੱਲ ਦਿੱਤੇ ਸੜ ਜਾਣਗੇ ਮੇਰਿਆਂ ਹੱਥਾਂ ਵਿੱਚ ਆ ਕੇ
ਜੱਟੀ ਐ ਬਰੂਦ ਵਰਗੀ, ਵੇ ਜੱਟੀ ਐ ਬਰੂਦ ਵਰਗੀ
ਦਿਓਰ ਮੇਰੇ ਮੇਰੀ ਅੱਖ 'ਚ ਕਦੇ ਨਾ ਅੱਖ ਨੂੰ ਪਾਉਣਗੇ
"ਓ, ਰਾਤੀ ਭਾਬੀ ਬੰਦਾ ਠੋਕ ਗਈ"
Phone ਆਉਣਗੇ, ਵੇ ਤੈਨੂੰ phone ਆਉਣਗੇ
ਪਾਉਣੀ ਗਾਟੀ ਜੇ ਤੂੰ ਫ਼ੀਤੇ ਕੱਸ ਲਾ
Gift'an 'ਚ ਆਊ ਤੈਨੂੰ ਨਿੱਤ ਅਸਲਾ
ਪੀਰਾਂ ਤੋਂ ਮੇਰੀ ਖੈਰ ਮੰਗੇਗਾ
ਵੇ ਤੂੰ ਭਰੇਗਾ ਚੌਕੀਆਂ ਜਾ ਕੇ, ਜੱਟੀ ਐ ਬਰੂਦ ਵਰਗੀ
ਵੇ ਜੱਟੀ ਐ ਬਰੂਦ ਵਰਗੀ, ਰੱਖੇ ਰੌਂਦਾਂ ਨਾ' ਯਰਾਨੇ ਲਾ ਕੇ
ਫੁੱਲ ਤੇਰੇ ਸੜ ਜਾਣਗੇ... (ਸੜ ਜਾਣਗੇ)
ਤੇਰੇ ਫੁੱਲ ਦਿੱਤੇ ਸੜ ਜਾਣਗੇ ਮੇਰਿਆਂ ਹੱਥਾਂ ਵਿੱਚ ਆ ਕੇ
ਜੱਟੀ ਐ ਬਰੂਦ ਵਰਗੀ (ਵੇ ਜੱਟੀ ਐ ਬਰੂਦ ਵਰਗੀ)
(Darling, you want to know what I think?)
ਇਹਨਾਂ ਹੱਥਾਂ 'ਤੇ ਲੀਕ ਨਾ ਪਿਆਰਾਂ ਦੀ
ਝੂਠੀ ਯਾਰੀ ਝੂਠੇ ਯਾਰਾਂ ਦੀ (ਝੂਠੇ ਯਾਰਾਂ ਦੀ)
ਸੀਨਾ ਪੱਥਰ ਹੋ ਗਿਆ ਏ, ਜੀ ਛੁਰੀਆਂ ਪਿੱਠ ਦੇ ਉੱਤੇ ਸਹਿ ਕੇ
ਵੇਖੀ ਰਗੜਾ ਖਾ ਲਈ ਨਾ ਵੇ ਮਿੱਤਰਾ, ਤੂੰ ਜੱਟੀ ਨਾਲ਼ ਖਹਿ ਕੇ
ਵੇਖੀ ਰਗੜਾ ਖਾ ਲਈ ਨਾ ਵੇ ਮਿੱਤਰਾ, ਤੂੰ ਜੱਟੀ ਨਾਲ਼ ਖਹਿ ਕੇ
ਵੇ ਜੱਟੀ ਐ ਬਰੂਦ... (well)
ਫੁੱਲ ਤੇਰੇ... (San B, play this beat)
ਵੇ ਜੱਟੀ ਐ ਬਰੂਦ...
ਫੁੱਲ ਤੇਰੇ ਸੜ ਜਾਣਗੇ
ਆ ਵਿਖਾਵਾਂ ਤੈਨੂੰ showreel ਵੇ
ਜਿਹੜੇ ਮੈਂ ਕੀਤੇ peel ਉਹ ਨਾ ਹੋਏ heal ਵੇ
ਬੋਲੇ ਜੋ ਖਿਲਾਫ਼, ਇੱਕੋ ਵਾਰੀ ਬੋਲ ਗਏ
ਜਾ ਕੇ ਵੇਖ ਕਿੱਦਾਂ ਕਰ ਦਿੱਤੇ ਬੂਥੇ seal ਵੇ
ਹੌਲ਼ੀ-ਹੌਲ਼ੀ ਕਾਰੇ ਹੋਣਗੇ reveal ਵੇ
ਕਿੰਨੇ ਗਾਇਬ ਕੀਤੇ, ਕਿੰਨਿਆਂ ਦੀ ਹੋਰ deal ਵੇ
ਬਹੂ ਪੇਕਿਆਂ ਤੋਂ ਜ਼ਿਆਦਾ ਪੇਸ਼ੀਆਂ 'ਤੇ ਜਾਂਦੀ ਐ
ਤੇਰੇ ਬੇਬੇ-ਬਾਪੂ ਕਰਨਗੇ bad feel ਵੇ
ਮਖਾ ਰਹਿਣ ਦੇ ਵੇ, ਜਾਨੋਂ ਜਾਏਗਾ
ਮਖਾ ਰਹਿਣ ਦੇ ਵੇ, ਜਾਨੋਂ ਜਾਏਗਾ
ਨੰਗੀ ਤਾਰ ਨੂੰ ਵੇ ਗਿੱਲੇ ਹੱਥ ਪਾ ਕੇ
ਜੱਟੀ ਐ ਬਰੂਦ ਵਰਗੀ
ਵੇ ਜੱਟੀ ਐ ਬਰੂਦ ਵਰਗੀ, ਰੱਖੇ ਰੌਂਦਾਂ ਨਾ' ਯਰਾਨੇ ਲਾ ਕੇ
ਫੁੱਲ ਤੇਰੇ ਸੜ ਜਾਣਗੇ... (ਸੜ ਜਾਣਗੇ)
ਤੇਰੇ ਫੁੱਲ ਦਿੱਤੇ ਸੜ ਜਾਣਗੇ ਮੇਰਿਆਂ ਹੱਥਾਂ ਵਿੱਚ ਆ ਕੇ
ਜੱਟੀ ਐ ਬਰੂਦ ਵਰਗੀ (ਵੇ ਜੱਟੀ ਐ ਬਰੂਦ ਵਰਗੀ)
ਵੇ ਜੱਟੀ ਐ ਬਰੂਦ...
ਫੁੱਲ ਤੇਰੇ ਸੜ ਜਾਣਗੇ
ਵੇ ਜੱਟੀ ਐ ਬਰੂਦ...
ਫੁੱਲ ਤੇਰੇ ਸੜ ਜਾਣਗੇ
ਫੱਟੜ ਸ਼ੇਰ ਦੇ ਵਰਗੀ ਮੱਤ, ਮੇਰੇ ਖਿਆਲਾਂ ਦੇ ਵਿੱਚ ਅੱਗ ਬਲ਼ਦੀ
ਜੱਟੀ ਜੰਮੀ ਕੱਲੀ ਰਹਿਣ ਨੂੰ, ਭੀੜਾਂ ਦੇ ਵਿੱਚ ਨਹੀਂ ਰਲ਼ਦੀ
ਗੱਲ ਖਾਨੇ ਪਾ ਲੈ ਕਹੀ ਜਾਨੀ ਆਂ
ਬਿਨਾਂ ਪਿਆਰ ਦੇ ਮੈਂ ਕਾਫ਼ੀ ਚੰਗੀ ਰਹੀ ਜਾਨੀ ਆਂ
ਵੇ ਮੋੜ ਕੇ ਤੂੰ ਲੈ ਜਾ ਸੁਰਮਾ
ਮੋੜ ਕੇ ਤੂੰ ਲੈ ਜਾ ਸੁਰਮਾ
ਮੈਂ ਰੱਖਾਂ ਵੈਰੀਆਂ ਨੂੰ ਅੱਖਾਂ 'ਚ ਸਜਾ ਕੇ
ਜੱਟੀ ਐ ਬਰੂਦ ਵਰਗੀ
ਵੇ ਜੱਟੀ ਐ ਬਰੂਦ ਵਰਗੀ, ਰੱਖੇ ਰੌਂਦਾਂ ਨਾ' ਯਰਾਨੇ ਲਾ ਕੇ
ਫੁੱਲ ਤੇਰੇ ਸੜ ਜਾਣਗੇ... (ਸੜ ਜਾਣਗੇ)
ਤੇਰੇ ਫੁੱਲ ਦਿੱਤੇ ਸੜ ਜਾਣਗੇ ਮੇਰਿਆਂ ਹੱਥਾਂ ਵਿੱਚ ਆ ਕੇ
ਜੱਟੀ ਐ ਬਰੂਦ ਵਰਗੀ