Letras
Sidhu Moose Wala ਮੁਰਦਾਬਾਦ (ਮੁਰਦਾਬਾਦ, ਮੁਰਦਾਬਾਦ)
ਹਾਏ-ਹਾਏ (ਨਹੀਂ ਚਲੂਗੀ)
ਨਹੀਂ ਚਲੂਗੀ, ਨਹੀਂ ਚਲੂਗੀ... (Sidhu, Sidhu?)
ਮੈਂ ਆਂ, ਪੁੱਤ, ਦਰਵਾਜ਼ਾ ਖੋਲ੍ਹ
Sidhu, ਦਰਵਾਜ਼ਾ ਖੋਲ੍ਹ, ਮੈਂ ਆਂ
ਲਗਦੈ ਦਰਵਾਜ਼ਾ ਤੋੜਨਾ ਪੈਣਾ ਐ
ਪੁੱਤ, ਇਹ ਨ੍ਹੇਰੇ ਜਿਹੇ 'ਚ ਆਹ ਕੰਨਾਂ ਵਿੱਚ ਟੂਟੀਆਂ ਪਾਕੇ ਕਿਵੇਂ ਬੈਠਾ ਐ?
Dad, ਮੈਨੂੰ ਪਤਾ ਨਹੀਂ ਸੀ ਵਈ
ਲੋਕ ਆਪਣੀ ਜ਼ਬਾਨ 'ਤੇ ਮੇਰੇ ਲਈ ਐਨਾ ਜਹਿਰ ਚੱਕੀ ਫ਼ਿਰਦੇ ਐਂ
Huh, ਪੁੱਤ, ਲੋਕ ਨਹੀਂ, ਭੀੜ ਐ
ਪਰ dad, ਲੋਕ ਹੋਣ ਚਾਹੇ ਭੀੜ
ਪਰ ਇਹਨਾਂ ਦੇ ਤੀਰ ਤਾਂ ਸਿੱਧਾ ਇੱਥੇ ਵੱਜਦੇ ਨੇ ਨਾ, ਮੇਰੇ ਕਾਲ਼ਜੇ 'ਚ
Sidhu, ਮਹਾਰਾਜ ਵੀ ਓਹਦੀ ਝੋਲ਼ੀ 'ਚ ਜਹਿਰ ਪਾਉਂਦੈ
ਜੀਹਦੇ ਬਾਰੇ ਓਹਨੂੰ ਪਤਾ ਹੋਵੇ, ਬਈ ਈਹਦਾ ਕਾਲ਼ਜਾ ਜਹਿਰ ਖਪਾ ਲਊ
ਮੈਂ ਦੱਸਦਾਂ ਤੈਨੂੰ ਇਸ ਭੀੜ ਦਾ ਸੱਚ